ਕਰਮ ਦੀ ਲੀਕ
ਘਟਦੀ ਕਰਮ ਦੀ ਲੀਕ ਦਾ ਮਸਲਾ, 
ਜ਼ਖ਼ਮੋਂ ਵਗੇ ਜੋ ਪੀਕ ਦਾ ਮਸਲਾ।
ਰੱਟਣ ਖਾਧੇ ਹੱਥ ਜੋ ਸਾਡੇ,
ਸਾਡੀ ਚੁੱਪ, ਤੇ ਚੀਕ ਦਾ ਮਸਲਾ।

ਬੰਜਰ ਮਾਰੂਥਲ ਨੇ ਬਹਿਸਣ,
ਬਾਗ ਕਿਸੇ ਰਮਣੀਕ ਦਾ ਮਸਲਾ। 
ਨ੍ਹੇਰੀ ਰਾਤ ਹੈ ਮਰਨਾ ਚਾਹੁੰਦੀ,
ਸੂਰਜ ਗਣ ਤੀਕ ਦਾ ਮਸਲਾ। 
ਘਟਦੀ ਕਰਮ ਦੀ ਲੀਕ ਦਾ ਮਸਲਾ...

ਮੇਰਾ ਭਾਈ ਮਿਲਣਾ ਚਾਹੇ,
ਬੱਸ ਹੈ ਇੱਕ ਤਰੀਕ ਦਾ ਮਸਲਾ।
ਮੈਂ ਉਸਨੂੰ ਗਲ ਲਾ ਤਾਂ ਲੈਂਦਾ ,
ਗ਼ਲਤ ਹੈ ਉਹ, ਮੈਂ ਠੀਕ ਦਾ ਮਸਲਾ। 
ਘਟਦੀ ਕਰਮ ਦੀ ਲੀਕ ਦਾ ਮਸਲਾ...

Translation: Life Line

A matter of vanishing fate
of pus that flows from wounds, of late.
Of our calloused, wounded hands
of our quiet, of our yells, albeit.
A matter of…

Barren deserts are debating
the matters of a lush estate.
The Unlighted night wants to pass
A matter till the Sun does restate.
A matter of…

My kin wants to meet
just a matter of dates, of court.
I would have liked to hug my kin
But he is wrong, I’m accurate.
A matter of...

About the author

More by
Poetry
5X Press is a forum for opinions, conversations, & experiences, powered by South Asian youth. The views expressed here are not representative of those of 5X Festival.